Hook
More breakout videos from this creator.
ਕਲ ਪਰਸੋਂ ਮੀਂਹ ਵੀ ਆ ਰਿਹਾ ਸੀਗਾ ਪਰ ਬੱਚੇ ਫੇਰ ਵੀ ਡਟੇ ਹੋਏ ਆ। ਅੱਛਾ ਤਾਂ ਜ਼ਿੰਦਗੀ ਚ ਵੀ ਨਹੀਂ ਸੋਚਿਆ ਸੀਗਾ ਕਿ ਇਹ ਸਿਚੁਏਸ਼ਨ ਚੋਂ ਆ ਸੜਕਾਂ ਤੇ ਆ ਕੇ ਬੈਠਣਾ ਪਏਗਾ। ਆਸੇ ਪਾਸੇ ਦੇਖੋ ਸਾਰੇ ਸਟੂਡੈਂਟ ਇਹ ਧਰਨਾ ਲਾ ਕੇ ਬੈਠੇ ਆ ਮਜਬੂਰੀ ਆ ਸਾਰਿਆਂ ਦੀ ਕਿਉਂਕਿ ਇੱਥੇ ਜਿੰਨੇ ਵੀ ਬੱਚੇ ਬੈਠੇ ਆ ਜਿਹੜੇ ਵਰਕ ਪਰਮਿਟ ਆ ਉਹਨਾਂ ਦਾ ਰਿਫਿਊਜ਼ਲ ਆ ਗਿਆ। ਆਪਾਂ ਗੱਲ ਕਰਦੇ ਆ ਸਾਰੀਆਂ ਭੈਣਾਂ ਖੜੀਆਂ ਆ ਆਪਣੀਆਂ ਇਹ ਦੱਸਣਗੇ ਕਿ ਕੀ ਕਾਰਨ ਆ ਤੇ ਮੈਂ ਸਭ ਤੋਂ ਪਹਿਲਾਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਇਹ ਵੀਡੀਓ ਹਰ ਇੱਕ ਬੰਦੇ ਨਾਲ ਸ਼ੇਅਰ ਕਰੋ ਤਾਂ ਕਿ ਆਪਾਂ ਆਪਦੀ ਕਮਿਊਨਿਟੀ ਦੀ ਸਪੋਰਟ ਕਰ ਸਕੀਏ ਜੇ ਇੱਥੇ ਆ ਸਕਦੇ ਹੋ ਤਾਂ ਗੁੱਡ ਐਂਡ ਵੈੱਲ ਨਹੀਂ ਤਾਂ ਇਹਨਾਂ ਬੱਚਿਆਂ ਦੀਆਂ ਪੋਸਟਾਂ ਹੀ ਸ਼ੇਅਰ ਕਰ ਦਿਆ ਕਰੋ ਤਾਂ ਕਿ ਇਹਨਾਂ ਦੀ ਆਵਾਜ਼ ਕੈਨੇਡਾ ਗੌਰਮਿੰਟ ਤੱਕ ਪਹੁੰਚ ਸਕੇ ਤੇ ਇਹਨਾਂ ਦੇ ਵਰਕ ਪਰਮਿਟ ਦਾ ਹੱਲ ਹੋ ਸਕੇ। ਹਾਂਜੀ ਭੈਣੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਆ ਤੁਹਾਡਾ? ਸਤਿ ਸ਼੍ਰੀ ਅਕਾਲ ਮੇਰਾ ਨਾਮ ਮੋਕਸ਼ਦੀਪ ਹੈ। ਹਾਂਜੀ ਤੇ ਤੁਸੀਂ ਮੈਨੂੰ ਦੱਸੋ ਸਾਰੀ ਗੱਲਬਾਤ ਕਿ ਕੀ ਇਸ਼ੂ ਚੱਲ ਰਿਹਾ ਇਹ ਸਾਰਾ? ਸੱਚ ਜੁਲਾਈ ਤੋਂ ਪਹਿਲਾਂ ਸਾਰਾ ਕੁਝ ਜਮਾਂ ਸਹੀ ਚੱਲ ਰਿਹਾ ਸੀਗਾ ਲਾਈਕ 100% ਅਪਰੂਵਲ ਆ ਰਹੀਆਂ ਸੀਗੀਆਂ। 24 ਜੂਨ 2026 ਨੂੰ ਇਹਨਾਂ ਨੇ ਰੂਲ ਚੇਂਜ ਕਰੇ ਜਿਹੜੇ ਨੌਨ ਕ੍ਰੈਡਿਟ ਵਾਲੇ ਪ੍ਰੋਗਰਾਮ ਆ ਉਹ ਇਲੀਜੀਬਲ ਨਹੀਂ ਹੈਗੇ। ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਆ ਪਰ ਅਕੋਰਡਿੰਗ ਟੂ ਆਈਆਰਸੀਸੀ ਐਂਡ ਲਾਅ ਜਿਹੜਾ ਵੀ ਰੂਲ ਚੇਂਜ ਹੁੰਦਾ ਇੰਪਲੀਮੈਂਟ ਹੁੰਦਾ ਸੇਮ ਡੇ ਐਂਡ ਆਫਟਰ ਦੈਟ ਡੇ ਜਿਹੜੀ ਤੁਸੀਂ ਅਪਰੂਵਲ ਦਿੱਤੀਆਂ ਉਹ ਕਿਸ ਬੇਸਿਸ ਤੇ ਦਿੱਤੀਆਂ? ਕਿਉਂਕਿ ਅਸੀਂ ਸਾਰੇ ਇਕੱਠੇ ਪੜ੍ਹੇ ਆ ਸੇਮ ਕਲਾਸ ਦਾ 30 ਜਾਣਿਆਂ ਨੂੰ ਰਿਫਿਊਜ਼ਲ ਆ 10 ਜਾਣਿਆਂ ਨੂੰ ਅਪਰੂਵਲ ਮਿਲਿਆ। ਨੌਨ ਕ੍ਰੈਡਿਟ ਪ੍ਰੋਗਰਾਮ ਤਾਂ ਸਾਰਿਆਂ ਦੇ ਹੀ ਸੀਗੇ ਹੈਗੇ। ਕੋਈ ਬੱਚਿਆਂ ਨੇ ਕੋਈ ਗਲਤ ਕੰਮ ਕੀਤਾ ਹੋਵੇ, ਕਿਸੇ ਦਾ ਕੋਈ ਕੇਸ ਹੈਗਾ, ਕਿਸੇ ਦਾ ਕੋਈ ਕਾਰਨ ਹੈ ਇਹੋ ਜਿਹਾ? ਇੱਥੇ ਇੱਕ ਜਾਣਾ ਵੀ ਨਹੀਂ ਹੈਗਾ ਜਿਹੜੇ ਤੇ ਕੋਈ ਕੇਸ ਹੋਵੇ, ਜਿਹਨੇ ਕੋਈ ਰੂਲ ਬ੍ਰੇਕ ਕਰਿਆ ਹੋਵੇ ਜਾਂ ਕਿਸੇ ਨੇ ਲਾਈਕ ਲਿਮਿਟ ਤੋਂ ਹੀ ਘੱਟ ਕੰਮ ਕਰਿਆ ਹੋਵੇ, ਜਿਸ ਕਿ ਸਾਡੀ ਅਟੈਂਡੈਂਸ ਨਾ ਸ਼ੋਰਟ ਹੋ ਜਾਏ ਜਾਂ ਡਰ ਦੇ ਮਾਰੇ ਕਿ ਹਾਂਜੀ ਕੱਲ ਨੂੰ ਕੋਈ ਇਸ਼ੂ ਨਾ ਬਣ ਜਾਏ। ਲੋਕਲ ਅਥਾਰਟੀ ਤੁਹਾਡੀ ਪਈ ਹੈਲਪ ਨਹੀਂ ਕਰ ਰਹੀ? ਗੁਰਦੁਆਰੇ ਵਾਲੇ ਹੋ ਗਏ ਔਰ ਐਮਐਲਏ ਸਾਹਿਬ ਹੋ ਗਏ ਸਾਰੀ ਬਹੁਤ ਹੈਲਪ ਕਰ ਰਹੇ ਆ ਬਟ ਐਮਪੀ ਤਿੰਨ ਐਮਪੀ ਇੱਥੇ ਬਟ ਕੋਈ ਵੀ ਐਮਪੀ ਆ ਕੇ ਨਹੀਂ ਖੜਿਆ। ਬੱਚਿਆਂ ਨੇ ਭੁੱਖ ਹੜਤਾਲ ਕਰੀ ਸੀਗੀ ਇੱਕ ਦਿਨ ਪੰਜ ਤੋਂ ਛੇ ਬੱਚਿਆਂ ਨੇ ਤੇ ਸਾਨੂੰ ਇਹ ਵਾਅਦਾ ਦੁਆਇਆ ਗਿਆ ਸੀਗਾ ਕਿ ਮੰਡੇ ਤੱਕ ਇੱਕ ਐਮਪੀ ਜਰੂਰ ਆਊਗਾ ਬਟ ਇੱਥੇ ਕੋਈ ਐਮਪੀ ਨਹੀਂ ਆਇਆ ਮੰਡੇ ਵੀ ਜਾਂਦਾ ਹੋਇਆ। ਪੰਜ ਦਿਨ ਹੋ ਗਏ ਪ੍ਰੋਟੈਸਟ ਚੱਲਦੇ ਨੂੰ ਪਰ ਹਜੇ ਤੱਕ ਕੋਈ ਸੁਣਵਾਈ ਨਹੀਂ ਤੇ ਬਾਹਰ ਜੇ ਬੈਠੇ ਦੇਖੀਏ ਧੋਏ ਨੇ ਬੁਲਾਇਆ ਹੋਇਆ। ਬੱਚੇ ਵਿਚਾਰੇ ਤਿਰਪਾਲਾਂ ਪਾ ਕੇ ਬੈਠੇ ਆ। ਕਲ ਪਰਸੋਂ ਮੀਂਹ ਵੀ ਆ ਰਿਹਾ ਸੀਗਾ ਪਰ ਬੱਚੇ ਫੇਰ ਵੀ ਡਟੇ ਹੋਏ ਆ। ਇਹ ਕੋਈ ਐਵੇਂ ਸ਼ੌਂਕ ਨੂੰ ਨਹੀਂ ਬੈਠੇ ਇਹਨਾਂ ਦੀ ਮਜਬੂਰੀ ਆ। ਤਾਂ ਮੈਂ ਸਾਰਿਆਂ ਨੂੰ ਗੁਜਾਰਿਸ਼ ਕਰਦਾ ਕਿ ਆਪਾਂ ਨਾ ਦੇਵਾਂਗੇ ਤਾਂ ਕਿਸੇ ਨੇ ਸਾਥ ਨਹੀਂ ਦੇਣਾ। ਸਾਰੇ ਭੈਣ ਭਰਾ ਰਲ ਮਿਲ ਕੇ ਇਹਨਾਂ ਦਾ ਸਾਥ ਦਿਓ ਜੀ। ਰਾਤ ਨੂੰ ਬਹੁਤ ਸਾਰੇ ਬੱਚੇ ਮੁੰਡੇ ਇੱਥੇ ਸੌਂਦੇ ਆ ਕੁੜੀਆਂ ਵੀ ਸੌਂਦੀਆਂ। ਹਾਂਜੀ ਸਾਰੇ ਸੌਂਦੇ ਆ ਇੱਥੇ ਹੀ ਰਹਿੰਦੇ ਆ ਸਾਰਾ ਸਾਰਾ ਦਿਨ ਬੈਠ ਕੇ ਕੱਟ ਦਿੰਦੇ ਆ ਕਿਉਂਕਿ ਟੈਨਸ਼ਨ ਚ ਨੀਂਦ ਵੀ ਨਹੀਂ ਆਉਂਦੀ ਕਿਉਂਕਿ ਅਸੀਂ ਤਾਂ ਜ਼ਿੰਦਗੀ ਚ ਵੀ ਨਹੀਂ ਸੋਚਿਆ ਸੀਗਾ ਕਿ ਇਹ ਸਿਚੁਏਸ਼ਨ ਚੋਂ ਆ ਸੜਕਾਂ ਤੇ ਆ ਕੇ ਬੈਠਣਾ ਪਏਗਾ। ਤਿੰਨ ਸਾਲ ਸਾਡੇ ਕੋਲ ਸੀਗੇ ਪ੍ਰੈਕਟੀਕਲ ਐਕਸਪੀਰੀਅੰਸ ਕਾਊਂਟ ਕਰਨ ਦੇ ਸੀਗੇ ਜਿਹੜਾ ਸਾਨੂੰ ਇੱਥੇ ਲਿਆ ਕੇ ਬਿਠਾਤਾ ਗੌਰਮੈਂਟ ਨੇ। ਹਰ ਇੱਕ ਬੱਚਾ ਜਦੋਂ ਵੀ ਇੰਡੀਆ ਤੋਂ ਆਪਦੀ ਫਾਈਲ ਲਾਉਂਦਾ ਕੈਨੇਡਾ ਦੀ ਤਾਂ ਉਸ ਪੇਰੈਂਟਸ ਨੂੰ ਹੁੰਦਾ ਕਿ ਉੱਥੇ ਫਿਊਚਰ ਜਿਹੜਾ ਹੈਗਾ ਉਹ ਵਧੀਆ ਹੈ। ਜਿੱਥੇ ਇਹਨਾਂ ਦਾ ਹੌਸਲਾ ਬਣਨਾ ਸੀਗਾ ਜਦੋਂ ਇਹਨਾਂ ਦਾ ਟਾਈਮ ਸੀਗਾ ਇਹਨਾਂ ਨੇ ਸਟੱਡੀ ਪੂਰੀ ਕੀਤੀ ਆ ਆਪਦਾ ਜੀ ਜਾਨ ਲਾ ਕੇ ਉਦੋਂ ਇਹਨਾਂ ਨੂੰ ਆਹ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ। ਇੱਕ ਗੁਜਾਰਿਸ਼ ਹੈ ਜੀ ਸਾਰੇ ਜਣੇ ਇਹਨਾਂ ਭੈਣ ਭਰਾਵਾਂ ਦਾ ਸਾਥ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।