Hook
More breakout videos from this creator.
ਇੰਨਾ ਜਿਆਦਾ ਸੋਹਣਾ ਗੁਰਦੁਆਰਾ ਸਾਹਿਬ ਜੀ ਦਾ ਦਿਲ ਕਰਦਾ ਵੇਖੀ ਜਾਈਏ ਤੇ ਇੱਥੇ ਹੀ ਰਹਿ ਜਾਈਏ। ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਸਕਲਪਚਰ। ਸਫੇਦ ਪੱਥਰ ਨਾਲ ਬਣਿਆ ਇਹ ਵਿਸ਼ਾਲ ਕੰਪਲੈਕਸ ਰਵਾਇਤੀ ਸਿੱਖ ਵਾਸਤੂ ਕਲਾ ਤੇ ਆਧੁਨਿਕ ਇੰਜੀਨੀਅਰਿੰਗ ਦਾ ਬਹੁਤ ਸੁੰਦਰ ਮਿਲਾਪ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਮੈਂ ਆਇਆ ਇੰਗਲੈਂਡ ਦੇ ਸ਼ਹਿਰ ਗ੍ਰੇਵਸੈਂਡ ਦੇ ਵਿੱਚ। ਆਹ ਬਹੁਤ ਹੀ ਖੂਬਸੂਰਤ ਗੁਰਦੁਆਰਾ ਸਾਹਿਬ ਤੁਸੀਂ ਦੇਖ ਰਹੇ ਹੋ, ਇਹਦਾ ਨਾਮ ਆ ਸ਼੍ਰੀ ਗੁਰੂ ਨਾਨਕ ਦਰਬਾਰ। ਜੇ ਤੁਸੀਂ ਇਹ ਗੁਰਦੁਆਰਾ ਸਾਹਿਬ ਪਹਿਲਾਂ ਨਹੀਂ ਦੇਖਿਆ ਤਾਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਮੈਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਵਾ ਦਿੰਦਾ। ਵੱਡੇ ਗੁੰਬਦ, ਖੁੱਲੇ ਹਾਲ, ਕੁਦਰਤੀ ਰੋਸ਼ਨੀ ਤੇ ਸਾਫ ਸੁਥਰਾ ਮਾਹੌਲ। ਹਰ ਚੀਜ਼ ਨੂੰ ਇਸ ਤਰ੍ਹਾਂ ਤਿਆਰ ਕੀਤਾ ਗਿਆ ਹੈ ਕਿ ਸੰਗਤ ਆਰਾਮ ਨਾਲ ਬੈਠ ਸਕੇ ਤੇ ਮਨ ਇਕਾਗਰ ਹੋ ਸਕੇ। ਉਸ ਤੋਂ ਬਾਅਦ ਅੰਦਰ ਐਂਟਰ ਕਰਦਿਆਂ ਹੀ ਔਰਤਾਂ ਤੇ ਮਰਦਾਂ ਲਈ ਅਲੱਗ-ਅਲੱਗ ਜੋੜਾ ਘਰ ਤੇ ਵਾਸ਼ਰੂਮ ਬਣਾਏ ਹੋਏ ਆ। ਗੁਰਦੁਆਰਾ ਸਾਹਿਬ ਦੇ ਅੰਦਰ ਦੀ ਖੂਬਸੂਰਤੀ ਸ਼ਬਦਾਂ ਨਾਲ ਬਿਆਨ ਕਰਨਾ ਕੋਈ ਸੌਖੀ ਗੱਲ ਨਹੀਂ। ਤੁਸੀਂ ਆਪ ਹੀ ਦੇਖੋ ਬੰਦੇ ਦਾ ਦਿਲ ਕਰਦਾ ਹਰ ਚੀਜ਼ ਨੂੰ ਵਾਰੀ-ਵਾਰੀ ਵੇਖੀ ਜਾਈਏ। ਇੰਨੀ ਕਲਾਕ੍ਰਿਤੀ, ਇੰਨੀ ਬਰੀਕੀ ਨਾਲ ਸਾਰਾ ਕੰਮ ਕੀਤਾ ਗਿਆ ਹੈ। ਗੁੰਬਦ ਦੇ ਅੰਦਰ ਵੀ ਮੀਨਾਕਾਰੀ ਕੀਤੀ ਗਈ ਹੈ। ਬਹੁਤ ਘੱਟ ਲੋਕ ਜਾਣਦੇ ਹੋਣਗੇ ਜਿੱਥੇ ਅੱਜ ਇਹ ਸ਼ਾਨਦਾਰ ਗੁਰਦੁਆਰਾ ਸਾਹਿਬ ਖੜ੍ਹਾ ਹੈ, ਉਹਦੀ ਸ਼ੁਰੂਆਤ ਇੱਕ ਛੋਟੀ ਜਿਹੀ ਸੰਗਤ ਨਾਲ ਹੋਈ ਸੀ। ਜਦੋਂ ਪੰਜਾਬ ਤੋਂ ਕਈ ਪਰਿਵਾਰ ਰੋਜ਼ਗਾਰ ਲਈ ਯੂਕੇ ਆਏ ਤਾਂ ਉਹਨਾਂ ਲਈ ਸਭ ਤੋਂ ਵੱਡੀ ਲੋੜ ਸੀ ਰਹਿਣ ਦੀ ਨਹੀਂ, ਸਗੋਂ ਆਪਦੀ ਆਸਥਾ, ਆਪਦੀ ਭਾਸ਼ਾ, ਆਪਦੇ ਸੱਭਿਆਚਾਰ ਤੇ ਉਹਨਾਂ ਦੀਆਂ ਜੜ੍ਹਾਂ ਨਾਲ ਜੁੜਿਆ ਹੋਇਆ ਇੱਕ ਘਰ। ਛੋਟੀਆਂ-ਛੋਟੀਆਂ ਥਾਵਾਂ ਤੇ ਇਕੱਠੇ ਹੁੰਦੇ, ਕੀਰਤਨ ਕਰਦੇ ਤੇ ਬੱਚਿਆਂ ਨੂੰ ਪੰਜਾਬੀ ਤੇ ਗੁਰਬਾਣੀ ਸਿਖਾਉਂਦੇ। ਸਮੇਂ ਦੇ ਨਾਲ ਸੰਗਤ ਵੱਧ ਗਈ ਤੇ ਸੇਵਾ ਦੇ ਜਜ਼ਬੇ ਨੇ ਇਸ ਸੁਪਨੇ ਨੂੰ ਇੱਕ ਵਿਸ਼ਾਲ ਗੁਰਦੁਆਰੇ ਵਿੱਚ ਬਦਲ ਦਿੱਤਾ। ਅੱਜ ਇਹ ਗੁਰਦੁਆਰਾ ਸਾਹਿਬ ਸਿਰਫ ਇਬਾਦਤ ਦੀ ਥਾਂ ਨਹੀਂ, ਸਗੋਂ ਸਿੱਖਾਂ ਦੀ ਪਹਿਚਾਣ, ਸਿੱਖਿਆ, ਸੇਵਾ ਤੇ ਏਕਤਾ ਦਾ ਪ੍ਰਤੀਕ ਬਣ ਚੁੱਕਿਆ। ਮੈਂ ਮਹਿਸੂਸ ਕੀਤਾ ਜਿਵੇਂ ਹੀ ਅਸੀਂ ਦਰਬਾਰ ਹਾਲ ਚ ਕਦਮ ਰੱਖਦੇ ਹਾਂ, ਬਾਹਰ ਦੀ ਦੁਨੀਆ ਦਾ ਸ਼ੋਰ ਹੌਲੀ-ਹੌਲੀ ਖ਼ਾਮੋਸ਼ ਹੋਣਾ ਸ਼ੁਰੂ ਹੋ ਜਾਂਦਾ। ਗੁਰਬਾਣੀ ਦੀ ਮਿੱਠੀ ਧੁਨ, ਸੰਗਤਾਂ ਦੀ ਸ਼ਾਂਤ ਬੈਠਕ, ਇੱਕ ਐਸਾ ਮਾਹੌਲ ਜੋ ਸ਼ਬਦਾਂ ਵਿੱਚ ਪੂਰੀ ਤਰ੍ਹਾਂ ਬਿਆਨ ਨਹੀਂ ਕੀਤਾ ਜਾ ਸਕਦਾ। ਇੱਥੇ ਆ ਕੇ ਇਹ ਮਹਿਸੂਸ ਹੁੰਦਾ ਹੈ ਕਿ ਸੱਚੀ ਸ਼ਾਂਤੀ ਕਿਸੇ ਮਹਿੰਗੀ ਜਗ੍ਹਾ ਵਿੱਚ ਨਹੀਂ, ਸਗੋਂ ਆਪਦੇ ਮਨ ਨੂੰ ਗੁਰੂ ਨਾਲ ਜੋੜਨ ਵਿੱਚ ਹੁੰਦੀ ਹੈ। ਹਜ਼ਾਰਾਂ ਮੀਲ ਆਪਣੇ ਵਤਨਾਂ ਤੋਂ ਦੂਰ ਰਹਿ ਰਹੇ ਲੋਕਾਂ ਲਈ ਇਹ ਗੁਰਦੁਆਰਾ ਸਿਰਫ ਇੱਕ ਇਮਾਰਤ ਨਹੀਂ, ਇਹ ਉਹਨਾਂ ਦੇ ਪੰਜਾਬ ਦੀ ਯਾਦ ਆ, ਉਹਨਾਂ ਦੀ ਮਾਂ ਬੋਲੀ, ਉਹਨਾਂ ਦੇ ਸੱਭਿਆਚਾਰ ਤੇ ਉਹਨਾਂ ਦੀਆਂ ਜੜ੍ਹਾਂ ਨਾਲ ਜੁੜਿਆ ਹੋਇਆ ਇੱਕ ਘਰ। ਜਦੋਂ ਰਾਗੀ ਸਿੰਘ ਗੁਰਬਾਣੀ ਦਾ ਕੀਰਤਨ ਕਰਦੇ ਆ ਤਾਂ ਭਾਸ਼ਾ ਸਮਝ ਆਵੇ ਜਾਂ ਨਾ ਆਵੇ, ਉਹਦੀ ਰੂਹ ਹਰ ਦਿਲ ਤੱਕ ਪਹੁੰਚ ਜਾਂਦੀ। ਇੱਥੇ ਹਰ ਉਮਰ ਦੇ ਲੋਕਾਂ ਨੂੰ ਦੇਖੋਗੇ, ਬੱਚੇ, ਨੌਜਵਾਨ, ਬਜ਼ੁਰਗ, ਤੇ ਵੱਖ-ਵੱਖ ਦੇਸ਼ਾਂ ਤੋਂ ਆਏ ਮਹਿਮਾਨ। ਇਹ ਸਿੱਖਾਂ ਦੀ ਖੂਬਸੂਰਤੀ ਆ ਕਿ ਹਰ ਕਿਸੇ ਲਈ ਇਹ ਦਰ ਖੁੱਲ੍ਹਾ ਹੈ।