Hook
More breakout videos from this creator.
Canada ਤੋਂ ਵਾਪਸ ਆ ਕੇ ਕੀ ਕਰੀਏ? ਅੱਜ ਮੈਨੂੰ ਮੇਰੇ ਇੱਕ ਦੋਸਤ ਨੇ ਇੱਕ ਵੀਡੀਓ ਦੇ ਵਿੱਚ ਟੈਗ ਕੀਤਾ। ਉਸ ਵੀਡੀਓ ਚ ਇੱਕ ਵੀਰ ਨੇ ਬਹੁਤ ਸੋਹਣਾ ਸਵਾਲ ਕੀਤਾ। ਉਹ ਵੀਰ ਕਹਿੰਦਾ ਕਿ ਮੈਂ ਜਦੋਂ ਵੀ ਕਿਸੇ ਬੰਦੇ ਨੂੰ ਮਿਲਦਾ ਹੈ ਤਾਂ ਉਹ ਕਹਿੰਦਾ ਕਿ ਮੈਂ ਇੰਡੀਆ ਵਾਪਸ ਜਾ ਕੇ ਮੱਝਾਂ ਰੱਖ ਲੈਣੀਆਂ, ਚੂਚੇ ਰੱਖ ਲੈਣੇ ਆ। ਤੇ ਉਹਦਾ ਸਵਾਲ ਇਹ ਸੀ ਕਿ ਜਿਹੜੇ ਬੰਦੇ ਕੈਨੇਡਾ ਛੱਡ ਕੇ ਵਾਪਸ ਚਲੇ ਗਏ, ਉਹਨਾਂ ਨੇ ਜਾ ਕੇ ਮੱਝਾਂ ਰੱਖ ਲਈਆਂ। ਹੁਣ ਸਾਰੇ ਜਣੇ ਮੇਰੀ ਗੱਲ ਧਿਆਨ ਨਾਲ ਸੁਣਿਓ। ਪੋਲਟਰੀ ਫਾਰਮ ਦਾ ਕੰਮ ਹੋਵੇ, ਡੇਅਰੀ ਫਾਰਮਿੰਗ ਦਾ ਕੰਮ ਹੋਵੇ, ਚਾਹੇ ਐਗਰੀਕਲਚਰ ਦਾ। ਕੰਮ ਕੋਈ ਵੀ ਮਾੜਾ ਨਹੀਂ। ਮੈਂ ਆਸੇ ਪਾਸੇ ਬਹੁਤ ਲੋਕਾਂ ਨੂੰ ਜਾਣਦਾ ਜਿਹੜੇ ਇਹ ਕੰਮ ਕਰਕੇ ਬਹੁਤ ਸੋਹਣੇ ਪੈਸੇ ਕਮਾ ਰਹੇ ਆ। ਬਿਜ਼ਨਸ ਇਕੱਲੇ ਪੈਸੇ ਨਾਲ ਨਹੀਂ ਚਲਦਾ, ਬਿਜ਼ਨਸ ਚਲਾਉਣ ਵਾਸਤੇ ਬੰਦਾ ਚਾਹੀਦਾ। ਤੁਸੀਂ ਵਾਪਸ ਆ ਕੇ ਡੇਅਰੀ ਫਾਰਮ ਖੋਲ੍ਹ ਲਿਆ। ਹੁਣ ਪੰਜਾਬ ਦੇ ਵਿੱਚ ਲੇਬਰ ਦੀ ਸ਼ੋਰਟੇਜ ਬਹੁਤ ਜ਼ਿਆਦਾ ਚੱਲੀ ਜਾਂਦੀ ਆ। ਤੁਸੀਂ ਪੋਲਟਰੀ ਫਾਰਮ ਦਾ ਕੰਮ ਕਰ ਲਿਆ। ਸਾਰਾ ਕੰਮ ਇੱਕ ਬੰਦੇ ਦੇ ਹੱਥ ਚ ਦੇ ਦਿੱਤਾ। ਤੇ ਉਹ ਬੰਦਾ ਤੁਹਾਡਾ ਕੰਮ ਛੱਡ ਕੇ ਚਲਾ ਗਿਆ ਤਾਂ ਤੁਹਾਡਾ ਬਿਜ਼ਨਸ ਕਿੱਥੇ ਖੜ੍ਹਾ? ਜਦੋਂ ਵੀ ਤੁਸੀਂ ਵਾਪਸ ਆਉਣ ਬਾਰੇ ਸੋਚਦੇ ਹੋ ਤਾਂ ਆਉਂਦੇ ਸਾਰ ਕੰਮ ਸ਼ੁਰੂ ਨਾ ਕਰੋ। ਸਭ ਤੋਂ ਪਹਿਲਾਂ ਉਹਨਾਂ ਲੋਕਾਂ ਨੂੰ ਮਿਲੋ ਜਿਹੜੇ ਆਲਰੇਡੀ ਉਹ ਕੰਮ ਕਰ ਰਹੇ ਆ। ਉਹਨਾਂ ਨੂੰ ਪੁੱਛੋ ਖਰਚਾ ਕਿੰਨਾ ਆਉਂਦਾ, ਇਨਕਮ ਕਿੰਨੀ ਆਉਂਦੀ, ਲੇਬਰ ਦੀ ਪ੍ਰੋਬਲਮ ਕੀ ਆ, ਮਾਰਕੀਟ ਕਿਵੇਂ ਮਿਲਦੀ ਆ। ਹੁਣ ਮੈਂ ਤੈਨੂੰ ਆਪਣੀ ਗੱਲ ਦੱਸਦਾ। ਜਦੋਂ ਮੈਂ ਕੈਨੇਡਾ ਗਿਆ ਸੀ ਤਾਂ ਮੈਂ ਉੱਥੇ ਸੋਚਦਾ ਸੀ ਕਿ ਜੇ ਮੈਂ ਇੰਡੀਆ ਹੁੰਦਾ ਤਾਂ ਮੈਂ ਡੇਅਰੀ ਫਾਰਮ ਦਾ ਕੰਮ ਕਰਦਾ, ਪੋਲਟਰੀ ਦਾ ਕੰਮ ਕਰਦਾ, ਫਿਸ਼ ਫਾਰਮਿੰਗ ਦਾ ਕੰਮ ਕਰਦਾ। ਪਰ ਟਾਈਮ ਦੇ ਨਾਲ ਬੰਦੇ ਦੀ ਸੋਚ ਜਿਹੜੀ ਆ ਉਹ ਚੇਂਜ ਹੋ ਜਾਂਦੀ ਆ। ਮੈਂ ਜਦੋਂ ਵਾਪਸ ਆਇਆ ਤਾਂ ਮੈਂ ਆਉਂਦੇ ਸਾਰ ਆਪਣੀ ਫੈਮਲੀ ਦਾ ਐਗਜ਼ਿਸਟਿੰਗ ਬਿਜ਼ਨਸ ਐਗਰੀਕਲਚਰ ਨੂੰ ਸੰਭਾਲਿਆ। ਪਰ ਮੇਰੇ ਕੋਲ ਇੱਕ ਸਕਿੱਲ ਸੀ। ਮੈਨੂੰ ਵੀਡੀਓ ਬਣਾਉਣੀ ਆਉਂਦੀ ਸੀ, ਮੈਨੂੰ ਫੋਟੋਗ੍ਰਾਫੀ, ਵੀਡੀਓਗ੍ਰਾਫੀ ਬਾਰੇ ਨੌਲੇਜ ਸੀ। ਮੈਨੂੰ ਲੋਕਾਂ ਨਾਲ ਗੱਲ ਕਰਨ ਦਾ ਕੋਨਫੀਡੈਂਸ ਸੀ। ਮੈਂ ਆਪਦੀ ਸਕਿੱਲ ਨੂੰ ਹੀ ਆਪਦਾ ਬਿਜ਼ਨਸ ਬਣਾ ਲਿਆ। ਮੈਂ ਮਈ ਦੇ ਵਿੱਚ ਕੰਟੈਂਟ ਕ੍ਰੀਏਸ਼ਨ ਦਾ ਕੰਮ ਸ਼ੁਰੂ ਕੀਤਾ ਤੇ ਲਗਭਗ ਤਿੰਨ ਮਹੀਨਿਆਂ ਦੇ ਵਿੱਚ ਮੇਰੇ ਸਾਰੇ ਪਲੇਟਫਾਰਮ ਤੇ ਮੇਰੇ 1 ਲੱਖ ਫੋਲੋਅਰ ਹੋ ਗਏ। ਹੁਣ ਮੈਂ ਸਾਰਿਆਂ ਨੂੰ ਇਹ ਨਹੀਂ ਕਹਿੰਦਾ ਕਿ ਤੁਸੀਂ ਸਾਰੇ ਜਣੇ ਕੰਟੈਂਟ ਕ੍ਰੀਏਟਰ ਬਣ ਜਾਓ। ਮੈਂ ਇਹ ਕਹਿੰਦਾ ਕਿ ਸਾਰੇ ਜਣੇ ਆਪਦੀ ਸਕਿੱਲ ਨੂੰ ਪਛਾਣੋ। ਜੇ ਤੁਹਾਡੇ ਕੋਲ ਜ਼ਮੀਨ ਆ, ਐਗਰੀਕਲਚਰ ਦੀ ਨੌਲੇਜ ਆ ਤਾਂ ਤੁਸੀਂ ਐਗਰੀਕਲਚਰ ਨੂੰ ਮੋਡਰਨ ਤਰੀਕੇ ਨਾਲ ਕਰੋ। ਜੇ ਤੁਹਾਨੂੰ ਡੇਅਰੀ ਦੀ ਨੌਲੇਜ ਆ ਤਾਂ ਡੇਅਰੀ ਕਰੋ। ਜੇ ਤੁਹਾਨੂੰ ਪੋਲਟਰੀ ਦਾ ਐਕਸਪੀਰੀਅੰਸ ਆ ਤਾਂ ਪੋਲਟਰੀ ਕਰੋ। ਉਹ ਕੰਮ ਨੂੰ ਤਰਜੀਹ ਦਿਓ ਜਿਹੜਾ ਤੁਹਾਨੂੰ ਆਉਂਦਾ ਹੈ। ਜੇ ਤੁਹਾਨੂੰ ਕੋਈ ਟ੍ਰੇਡ ਸਕਿੱਲ ਆਉਂਦਾ ਹੈ, ਤੁਹਾਨੂੰ ਮਕੈਨਿਕ ਦਾ ਕੰਮ ਆਉਂਦਾ, ਤੁਹਾਨੂੰ ਇਲੈਕਟ੍ਰੀਸ਼ਨ ਦਾ ਕੰਮ ਆਉਂਦਾ, ਤੁਹਾਨੂੰ ਕੰਸਟਰਕਸ਼ਨ ਦਾ ਕੰਮ ਆਉਂਦਾ ਤਾਂ ਤੁਸੀਂ ਆਪਦੇ ਸਕਿੱਲ ਨੂੰ ਬਿਜ਼ਨਸ ਬਣਾਓ। ਜੇ ਤੁਹਾਡੇ ਕੋਲ ਕੈਪੀਟਲ ਘੱਟ ਆ ਤਾਂ ਇਹ ਨਾ ਸੋਚੋ ਕਿ ਬਿਜ਼ਨਸ ਹੀ ਕਰਨਾ। ਨੌਕਰੀ ਕਰਕੇ ਵੀ ਤੁਸੀਂ ਦੁਬਾਰਾ ਤੋਂ ਸਟਾਰਟ ਕੀਤਾ ਜਾ ਸਕਦਾ ਹੈ। ਸਭ ਤੋਂ ਪਹਿਲਾਂ ਆਪਦੀ ਇਨਕਮ ਬਣਾਓ, ਮਾਰਕੀਟ ਸਮਝੋ, ਐਕਸਪੀਰੀਅੰਸ ਲਓ ਫਿਰ ਬਿਜ਼ਨਸ ਸਟਾਰਟ ਕਰੋ। ਕੈਨੇਡਾ ਤੋਂ ਵਾਪਸ ਆਉਣਾ ਕੋਈ ਫੇਲੀਅਰ ਨਹੀਂ ਤੇ ਉੱਥੇ ਰਹਿ ਕੇ ਵੀ ਸਕਸੈੱਸ ਦੀ ਕੋਈ ਗਾਰੰਟੀ ਨਹੀਂ। ਤੇ ਇੰਡੀਆ ਚ ਰਹਿ ਕੇ ਤੁਹਾਡਾ ਘਰ ਵਧੀਆ ਚੱਲਦਾ, ਤੁਹਾਡੇ ਕੋਲ ਜ਼ਮੀਨ ਹੈਗੀ ਆ, ਤੁਹਾਨੂੰ ਫੈਮਲੀ ਸਪੋਰਟ ਹੈਗੀ ਆ, ਤੇ ਤੁਹਾਨੂੰ ਕੋਈ ਸਕਿੱਲ ਆਉਂਦਾ ਹੈ ਤਾਂ ਇੰਡੀਆ ਚ ਰਹਿ ਕੇ ਵੀ ਵਧੀਆ ਬਿਜ਼ਨਸ ਸੈੱਟਅੱਪ ਕੀਤਾ ਜਾ ਸਕਦਾ ਹੈ। ਤੇ ਜੇ ਤੁਹਾਨੂੰ ਲੱਗਦਾ ਕਿ ਕੈਨੇਡਾ ਜਾ ਕੇ ਤੁਹਾਡਾ ਫਿਊਚਰ ਜਿਆਦਾ ਵਧੀਆ ਹੈ ਤੇ ਤੁਹਾਡੀ ਉੱਥੇ ਸੈਟਲਮੈਂਟ ਵਧੀਆ ਹੋ ਜਾਊਗਾ ਤਾਂ ਕੈਨੇਡਾ ਜਾਣਾ ਵੀ ਕੋਈ ਮਾੜੀ ਗੱਲ ਨਹੀਂ ਹੈਗੀ। ਆਖਿਰ ਚ ਮੈਂ ਇੱਕ ਹੀ ਗੱਲ ਆਖੂੰਗਾ ਕਿ ਕੋਈ ਵੀ ਦੇਸ਼ ਤੁਹਾਡੀ ਸਕਸੈੱਸ ਤੈਅ ਨਹੀਂ ਕਰਦਾ, ਤੁਹਾਡੀ ਜ਼ਿੰਦਗੀ ਚ ਲਿਆ ਹੋਇਆ ਡਿਸੀਜਨ ਹੀ ਤੁਹਾਡੀ ਜ਼ਿੰਦਗੀ ਨੂੰ ਬਣਾਉਂਦਾ।